ਕੀ ਤੁਸੀਂ ਜਾਣਦੇ ਹੋ ਕਿ ਕੋਈ ਹੈ ਜੋ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੈ? ਯਿਸੂ, ਪਰਮੇਸ਼ਵਰ ਦਾ ਪੁੱਤਰ ਤੁਸੀਂ ਜੋ ਕੁਝ ਕੀਤਾ ਹੈ, ਸਭ ਜਾਣਦਾ ਹੈ। ਉਹ ਨੇ ਇਹ ਸੰਸਾਰ ਨੂੰ ਅਤੇ ਇਸ ਵਿੱਚ ਵਿਚਰਦੀ ਹਰ ਸ਼ੈਅ ਨੂੰ ਸਿਰਜਿਆ ਹੈ। ਉਹ ਭੂਤਕਾਲ, ਵਰਤਮਾਨ ਕਾਲ ਅਤੇ ਭਵਿੱਖ ਸਭ ਜਾਣਦਾ ਹੈ। ਉਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਨੂੰ ਪਾਪ ਤੋਂ ਬਚਾਉਣ ਲਈ ਇਸ ਸੰਸਾਰ ਵਿੱਚ ਆਇਆ। ਤੁਹਾਨੂੰ ਖੁਸ਼ੀ ਦੇਣ ਲਈ ਉਸ ਦੇ ਕੋਲ ਤੁਹਾਡੀ ਜ਼ਿੰਦਗੀ ਲਈ ਇੱਕ ਯੋਜਨਾ ਹੈ।
ਯਿਸੂ ਤੁਹਾਡਾ ਮਿੱਤਰ ਮੇਰਾ ਇੱਕ ਮਿੱਤਰ ਹੈ। ਉਹ ਮੇਰਾ ਹੁਣ ਤੱਕ ਦਾ ਸਭ ਤੋਂ ਵਧੀਆ ਮਿੱਤਰ ਹੈ। ਉਹ ਐਨਾ ਦਿਆਲੂ ਅਤੇ ਸੱਚਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਉਸ ਨੂੰ ਜਾਣੋ। ਉਸ ਦਾ ਨਾਮ ਯਿਸੂ ਹੈ। ਵਧੀਆ ਗੱਲ ਤਾਂ ਇਹ ਹੈ ਕਿ ਉਹ ਤੁਹਾਡੇ ਮਿੱਤਰ ਬਣਨਾ ਚਾਹੁੰਦਾ ਹੈ।