ਇੱਕ ਸਮਾਂ ਸੀ ਕਿ ਸੰਸਾਰ ਵਿੱਚ ਕੁਝ ਵੀ ਨਹੀਂ ਸੀ, ਕੋਈ ਮੱਛੀ ਨਹੀਂ ਸੀ, ਅਕਾਸ਼ ਵਿੱਚ ਕੋਈ ਤਾਰਾ ਨਹੀਂ ਸੀ, ਕੋਈ ਸਾਗਰ ਨਹੀਂ ਸੀ ਅਤੇ ਸੋਹਣੇ ਬਾਗ਼ ਵੀ ਨਹੀਂ ਸਨ। ਹਰ ਪਾਸੇ ਖਾਲੀ ਥਾਂ ਅਤੇ ਹਨੇਰਾ ਸੀ, ਪਰ ਪਰਮੇਸ਼ਵਰ ਜਰੂਰ ਸੀ।
ਪਰਮੇਸ਼ਵਰ ਦਾ ਇੱਕ ਅਨੋਖਾ ਮਨਸੂਬਾ ਸੀ। ਉਹ ਨੇ ਇੱਕ ਸੋਹਣੇ ਸੰਸਾਰ ਨੂੰ ਬਣਾਉਣ ਲਈ ਸੋਚਿਆ ਅਤੇ ਇਹ ਸੋਚ ਝੱਟ ਅਸਲੀਅਤ ਵਿੱਚ ਬਦਲ ਦਿੱਤੀ। ਉਸ ਨੇ ਕੁਝ ਵੀ ਨਹੀਂ ਵਿਚੋਂ ਸਭ ਕੁਝ ਬਣਾ ਦਿੱਤਾ। ਜਦ ਵੀ ਪਰਮੇਸ਼ਵਰ ਨੇ ਕੁਝ ਬਣਾਇਆ ਤਾਂ ਉਸ ਨੇ ਇੰਝ ਕਿਹਾ, ‘ਇਦਾਂ ਹੋ ਜਾਵੇ’ ਅਤੇ ਉਵੇਂ ਹੀ ਹੋ ਗਿਆ ਜਿਵੇਂ ਉਸ ਨੇ ਆਖਿਆ ਸੀ।
ਪਰਮੇਸ਼ਵਰ ਨੇ ਰੌਸ਼ਨੀ ਬਣਾਈ, ਨਦੀਆਂ ਅਤੇ ਸਮੁੰਦਰ ਬਣਾਏ, ਧਰਤੀ ਤੇ ਘਾਹ ਦੀ ਚਾਦਰ ਵਿਛਾਈ, ਜਾਨਵਰ, ਪੰਛੀ ਅਤੇ ਰੁੱਖ ਬਣਾਏ।
ਅੰਤ ਵਿੱਚ ਉਸ ਨੇ ਮਨੁੱਖ ਨੂੰ ਬਣਾਇਆ ਅਤੇ ਉਸ ਮਨੁੱਖ ਲਈ ਇੱਕ ਔਰਤ ਸਾਜੀ। ਉਹਨਾਂ ਦੇ ਨਾਂ ਸਨ ‘ਆਦਮ ਅਤੇ ਹਵਾ’।
ਪਰਮੇਸ਼ਵਰ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਸੀ। ਉਹ ਹਰ ਦਿਨ ਉਨ੍ਹਾਂ ਨੂੰ ਉਸ ਬਾਗ਼ ਵਿੱਚ ਮਿਲਣ ਲਈ ਜਾਂਦਾ, ਜਿੱਥੇ ਉਹ ਰਹਿੰਦੇ ਸਨ।
ਉਹ ਸਾਰਾ ਬਾਗ਼ ਉਨ੍ਹਾਂ ਲਈ ਹੀ ਬਣਾਇਆ ਗਿਆ ਸੀ ਤਾਂ ਜੋ ਉਹ ਉਥੇ ਅਨੰਦ ਮਾਣ ਸਕਣ। ਪਰ ਉਸ ਬਾਗ਼ ਵਿੱਚ ਇੱਕ ਰੁੱਖ ਅਜਿਹਾ ਸੀ, ਜਿਸ ਦਾ ਫਲ ਖਾਣ ਲਈ ਮਨਾਹੀ ਸੀ।
ਆਦਮ ਤੇ ਹਵਾ ਬੜੀ ਖੁਸ਼ੀ ਦੇ ਦਿਨ ਕਟ ਰਹੇ ਸਨ। ਇੱਕ ਦਿਨ ਸ਼ੈਤਾਨ (ਪਰਮੇਸ਼ਵਰ ਦਾ ਵੈਰੀ) ਨੇ ਉਨ੍ਹਾਂ ਨੂੰ ਪਰਤਾਇਆ ਅਤੇ ਉਨ੍ਹਾਂ ਨੂੰ ਉਸ ਰੁੱਖ ਦਾ ਫਲ ਖਾਣ ਲਈ ਆਖਿਆ, ਜਿਸ ਲਈ ਪਰਮੇਸ਼ਵਰ ਨੇ ਉਨ੍ਹਾਂ ਨੂੰ ਖਾਣ ਲਈ ਮੰਨਾ ਕੀਤਾ ਸੀ। ਉਹਨਾਂ ਉਸ ਫਲ ਨੂੰ ਖਾ ਕੇ ਪਾਪ ਕੀਤਾ। ਉਹ ਪਹਿਲੀ ਵਾਰ ਆਪਣੇ ਕੀਤੇ ਤੇ ਸ਼ਰਮਿੰਦਾ ਹੋਏ ਅਤੇ ਉਦਾਸ ਸਨ।
ਹੁਣ ਉਹ ਪਰਮੇਸ਼ਵਰ ਨਾਲ ਗੱਲਬਾਤ ਕਰਨ ਜੋਗੇ ਨਹੀਂ ਰਹੇ। ਉਹਨਾਂ ਨੂੰ ਹੁਣ ਦੁਖ ਤੇ ਦਰਦ ਮਹਿਸੂਸ ਹੋਣ ਲਗੇ। ਉਹਨਾਂ ਨੂੰ ਇਹ ਵੀ ਪਤਾ ਲਗਾ ਕਿ ਹੁਣ ਉਹਨਾਂ ਨੂੰ ਮਰਨਾ ਵੀ ਪਵੇਗਾ। ਉਹ ਹੁਣ ਬੜੇ ਦੁਖੀ ਸਨ।
ਪਰਮੇਸ਼ਵਰ ਨੇ ਉਹਨਾਂ ਨੂੰ ਸਹਾਇਤਾ ਦਾ ਵਚਨ ਦਿੱਤਾ। ਪਰਮੇਸ਼ਵਰ ਨੇ ਦਸਿਆ ਕਿ “ਸਹੀ ਸਮਾਂ ਆਉਣ ਤੇ ਮੈਂ ਆਪਣੇ ਪੁੱਤਰ ਯਿਸੂ ਨੂੰ ਇਸ ਸੰਸਾਰ ਵਿੱਚ ਭੇਜਾਂਗਾ। ਉਹ ਸਵਰਗ ਤੋਂ ਧਰਤੀ ਤੇ ਆਵੇਗਾ। ਉਹ ਤੁਹਾਡੇ ਪਾਪ ਆਪਣੇ ਸਿਰ ਲੈ ਲਵੇਗਾ। ਇਸ ਕੰਮ ਨੂੰ ਪੂਰਾ ਕਰਨ ਲਈ ਉਹ ਤੁਹਾਡੇ ਥਾਂ ਦੁਖ ਭੋਗੇਗਾ ਤੇ ਤੁਹਾਡੇ ਲਈ ਆਪਣੀ ਜਾਨ ਦੇਵੇਗਾ।
ਬਾਅਦ ਵਿੱਚ ਆਦਮ ਅਤੇ ਹਵਾ ਦੇ ਕਈ ਬੱਚੇ ਹੋਏ ਤੇ ਫੇਰ ਕਈ ਪੋਤੇ-ਪੋਤਰੀਆਂ ਵੀ ਹੋਈਆਂ। ਸੰਸਾਰ ਵਿੱਚ ਲੋਕਾਂ ਦੀ ਅਬਾਦੀ ਵੱਧਦੀ ਗਈ।
ਪਰਮੇਸ਼ਵਰ ਚਾਹੁੰਦਾ ਸੀ ਕਿ ਸਭ ਲੋਕ ਖੁਸ਼ ਰਹਿਣ। ਉਸ ਨੇ ਉਨ੍ਹਾਂ ਨੂੰ ਜ਼ਿੰਦਗੀ ਦੇ ਕੁਝ ਅਸੂਲਾਂ ਤੇ ਚਲਣ ਲਈ ਕਿਹਾ। ਉਹ ਅਸੂਲ ਹੇਠਾਂ ਲਿਖੇ ਹਨ:
1. ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਨ।
2. ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ।
3. ਤੂੰ ਆਪਣੇ ਪਰਮੇਸ਼ਵਰ ਦਾ ਨਾਮ ਵਿਅਰਥ ਨਾ ਲੈ।
4. ਤੂੰ ਸਬਤ ਦੇ ਦਿਨ ਨੂੰ ਪਵਿੱਤ੍ਰ ਜਾਣ।
5. ਤੂੰ ਆਪਣੇ ਪਿਤਾ ਅਰ ਮਾਤਾ ਦਾ ਆਦਰ ਕਰ।
6. ਤੂੰ ਖੂਨ ਨਾ ਕਰ।
7. ਤੂੰ ਜ਼ਨਾਹ ਨਾ ਕਰ।
8. ਤੂੰ ਚੋਰੀ ਨਾ ਕਰ।
9. ਤੂੰ ਆਪਣੇ ਗਵਾਂਢੀ ਉੱਤੇ ਝੂਠੀ ਗਵਾਹੀ ਨਾ ਦੇਹ।
10. ਤੂੰ ਆਪਣੇ ਗਵਾਂਢੀ ਦੇ ਘਰ ਦੀ ਲਾਲਸਾ ਨਾ ਕਰ, ਨਾ ਕਿਸੇ ਚੀਜ ਦੀ ਜਿਹੜੀ ਤੇਰੇ ਗਵਾਂਢੀ ਦੀ ਹੈ॥ (ਕੂਚ 20:1-17)
ਇਹ ਸਾਰੇ ਹੁਕਮ ਜਾਂ ਅਸੂਲ ਬਾਇਬਲ ਵਿੱਚ ਲਿਖੇ ਹੋਏ ਹਨ। ਅਸੀਂ ਆਪ ਇਨਾਂ ਨੂੰ ਪੜ੍ਹ ਸਕਦੇ ਹਾਂ। ਜੇਕਰ ਅਸੀਂ ਇਹਨਾਂ ਨੂੰ ਮੰਨਦੇ ਹਾਂ ਤਾਂ ਅਸੀਂ ਖੁਸ਼ ਰਹਾਂਗੇ।
ਸ਼ੈਤਾਨ ਨਹੀਂ ਚਾਹੁੰਦਾ ਕਿ ਅਸੀਂ ਇਹਨਾਂ ਨੂੰ ਮੰਨੀਏ। ਕਈ ਵਾਰ ਉਹ ਸਾਨੂੰ ਕਹਿੰਦਾ ਹੈ ਕਿ ਜਦੋਂ ਕੋਈ ਨਹੀਂ ਦੇਖਦਾ ਉਦੋਂ ਚੋਰੀ ਕਰੋ। ਪਰ ਪਰਮੇਸ਼ਵਰ ਸਭ ਕੁਝ ਜਾਣਦਾ ਹੈ ਅਤੇ ਸਭ ਕੁਝ ਵੇਖਦਾ ਹੈ।
ਕਈ ਵਾਰ ਸ਼ੈਤਾਨ ਸਾਨੂੰ ਝੂਠ ਬੋਲਣ ਲਈ ਪਰਤਾਉਂਦਾ ਹੈ। ਸਾਡੇ ਮਨ ਵਿੱਚ ਇਹ ਵਿਚਾਰ ਪੈਦਾ ਕਰਦਾ ਹੈ ਕਿ ਇਸ ਝੂਠ ਨੂੰ ਕੋਈ ਨਹੀਂ ਜਾਣੇਗਾ। ਪਰਮੇਸ਼ਵਰ ਸਭ ਜਾਣਦਾ ਹੈ- ਉਹ ਸਭ ਸੁਣਦਾ ਹੈ।
ਜਦ ਅਸੀਂ ਕੁਝ ਗ਼ਲਤ ਕੰਮ ਕਰਦੇ ਹਾਂ ਤਾਂ ਸਾਡੀ ਆਤਮਾ ਦੁਖੀ ਹੁੰਦੀ ਹੈ। ਪਰਮੇਸ਼ਵਰ ਸਾਨੂੰ ਸਭਨਾਂ ਨੂੰ ਪਿਆਰ ਕਰਦਾ ਹੈ ਤੇ ਚੰਗੇ ਬਣਨ ਲਈ ਸਾਡੀ ਸਹਾਇਤਾ ਕਰਨਾ ਚਾਹੁੰਦਾ ਹੈ। ਏਸੇ ਲਈ ਉਸ ਨੇ ਯਿਸੂ ਨੂੰ ਦੁਨਿਆਂ ਵਿੱਚ ਭੇਜ ਕੇ ਆਪਣਾ ਵਾਇਦਾ ਪੂਰਾ ਕੀਤਾ।
ਕੁਝ ਸਮੇਂ ਬਾਅਦ ਯਿਸੂ ਇੱਕ ਛੋਟੇ ਬੱਚੇ ਦੇ ਰੂਪ ਵਿੱਚ ਪੈਦਾ ਹੋਇਆ। ਉਹ ਵੱਡਾ ਹੋਇਆ ਤੇ ਮਨੁੱਖ ਬਣਿਆ। ਉਸ ਨੇ ਬਹੁਤ ਸਾਰੇ ਅਚਰਜ ਕੰਮ ਕੀਤੇ। ਉਸ ਨੇ ਬਿਮਾਰਾਂ ਨੂੰ ਚੰਗਾ ਕੀਤਾ। ਉਸਨੇ ਅੰਨਿਆਂ ਨੂੰ ਸੁਜਾਖੇ ਬਣਾਇਆ। ਯਿਸੂ ਨੇ ਕਿਸੇ ਨਾਲ ਬੁਰਾ ਨਹੀਂ ਕੀਤਾ। ਉਸ ਨੇ ਲੋਕਾਂ ਨੂੰ ਪਰਮੇਸ਼ਵਰ ਬਾਰੇ ਦਸਿਆ ਤੇ ਉਸ ਦਾ ਹੁਕਮ ਮੰਨਣ ਲਈ ਕਿਹਾ।
ਕੁਝ ਸਮੇਂ ਬਾਦ ਯਿਸੂ ਨੂੰ ਉਸ ਦੇ ਵੈਰੀਆਂ ਨੇ ਸਲੀਬ ਤੇ ਮੇਖਾਂ ਨਾਲ ਟੰਗ ਦਿੱਤਾ ਅਤੇ ਉਹ ਮਰ ਗਿਆ।
ਯਿਸੂ ਨੇ ਲੋਕਾਂ ਦੇ ਪਾਪਾਂ ਲਈ ਤਸੀਹੇ ਝੱਲੇ। ਉਹਨਾਂ ਲਈ ਆਪਣੀ ਜਾਨ ਦੇ ਦਿੱਤੀ ਇੱਥੇਂ ਤੱਕ ਕਿ ਉਹਨਾਂ ਲਈ ਵੀ ਜਿਹਨਾਂ ਨੇ ਉਸ ਨੂੰ ਮਾਰਿਆ ਸੀ ਅਤੇ ਸਭ ਦੇ ਪਾਪ ਆਪਣੇ ਸਿਰ ਤੇ ਲੈ ਲਏ।
ਯਿਸੂ ਨੂੰ ਮਰਨ ਤੋਂ ਬਾਦ ਦਫਨਾਇਆ ਗਿਆ। ਤੱਦ ਹੀ ਇੱਕ ਅਨੋਖੀ ਘਟਨਾ ਵਾਪਰੀ, ਉਹ ਕਬਰ ਵਿੱਚ ਨਹੀਂ ਰਹੇ। ਉਹ ਕਬਰ ਵਿੱਚੋਂ ਉਠ ਪਏ।
ਛੇਤੀ ਹੀ ਪਰਮੇਸ਼ਵਰ ਯਿਸੂ ਨੂੰ ਸਵਰਗ ਵਿੱਚ ਲੈ ਗਿਆ। ਜੱਦ ਉਸ ਦੇ ਮਿੱਤਰ / ਚੇਲੇ / ਲੋਕ ਉਸ ਨੂੰ ਵਾਪਸ ਜਾਂਦਾ ਵੇਖ ਰਹੇ ਸਨ ਤਾਂ, ਫਰਿਸ਼ਤੇ ਨੇ ਉਹਨਾਂ ਨੂੰ ਦਸਿਆ ਕਿ ਉਹ ਯਿਸੂ ਫਿਰ ਇਸ ਦੁਨਿਆਂ ਤੇ ਮੁੜ ਕੇ ਆਉਣਗੇ।
ਯਿਸੂ ਸਾਡੇ ਪਾਪਾਂ ਲਈ ਮਰ ਗਿਆ, ਦਫਨਾਇਆ ਗਿਆ ਅਤੇ ਤੀਜੇ ਦਿਨ ਮਰੇ ਹੋਇਆਂ’ਚੋਂ ਫੇਰ ਜੀ ਉਠਿਆ। ਯਿਸੂ ਚਾਹੁੰਦਾ ਹੈ ਕਿ ਅਸੀਂ ਆਪਣੇ ਪਾਪ ਦਾ ਇਕਬਾਲ ਕਰੀਏ ਅਤੇ ਤੌਬਾ ਕਰੀਏ, ਯਿਸੂ ਸਾਨੂੰ ਮਾਫ ਕਰਨ ਲਈ ਤਿਆਰ ਹੈ।
ਅਸੀਂ ਕਦੇ ਵੀ ਪਰਮੇਸ਼ਵਰ ਕੋਲ ਪ੍ਰਾਰਥਨਾ ਕਰ ਸਕਦੇ ਹਾਂ। ਉਹ ਸਾਡੀ ਪ੍ਰਾਰਥਨਾ ਦਾ ਹਰ ਇੱਕ ਸ਼ਬਦ ਸੁਣਦਾ ਹੈ ਤੇ ਸਾਡੇ ਪਾਪ ਮਾਫ ਹੋ ਜਾਂਦੇ ਹਨ ਤਾਂ ਅਸੀਂ ਮਨ ਹੀ ਮਨ ਖੁਸ਼ ਹੋ ਜਾਂਦੇ ਹਾਂ। ਤਦ ਅਸੀਂ ਉਹ ਕਰਨਾ ਚਾਹੁੰਦੇ ਹਾਂ, ਜੋ ਸਹੀ ਹੈ। ਫਿਰ ਅਸੀਂ ਮਿਹਰਬਾਨ ਹੋ ਜਾਂਦੇ ਹਾਂ।
ਜੇ ਅਸੀਂ ਪਰਮੇਸ਼ਵਰ ਦੇ ਹੁਕਮ ਤੋਂ ਵੱਖਰਾ ਰਸਤਾ ਫੜੀਏ ਤੇ ਸ਼ੈਤਾਨ ਦੇ ਮਗਰ ਜਾਈਏ ਤਾਂ ਉਹ ਮਰਨ ਪਿੱਛੋਂ ਸਾਨੂੰ ਨਰਕਾਂ ਵਿੱਚ ਸੁਟ ਦਵੇਗਾ। ਨਰਕ ਇੱਕ ਭੈੜੀ ਥਾਂ ਹੈ, ਜਿੱਥੇ ਹਰ ਵੇਲੇ ਅੱਗ ਬੱਲਦੀ ਹੈ।
ਪਰ ਜੇ ਅਸੀਂ ਯਿਸੂ ਨਾਲ ਪਿਆਰ ਕਰੀਏ ਅਤੇ ਉਹ ਦੇ ਹੁਕਮਾਂ ਨੂੰ ਮੰਨੀਏ ਤਾਂ ਉਹ ਸਾਨੂੰ ਆਣ ਕੇ ਸਵਰਗ ਵਿੱਚ ਲੈ ਜਾਵੇਗਾ। ਸਵਰਗ ਪਰਮੇਸ਼ਵਰ ਦਾ ਤੇ ਉਸ ਦੇ ਪੁੱਤਰ ਯਿਸੂ ਦਾ ਸੁੰਦਰ ਘਰ ਹੈ। ਇਹ ਪਿਆਰ ਤੇ ਰੌਸ਼ਨੀ ਦਾ ਘਰ ਹੈ। ਉਥੇ ਅਸੀਂ ਹਮੇਸ਼ਾਂ ਖੁਸ਼ ਰਹਾਂਂਗੇ।
ਬੱਚਿਆਂ ਲਈ ਅਸੀਸ
1. ਯਿਸੂ ਮੁਝ ਸੇ ਕਰਤਾ ਪਿਆਰ, ਬਾਈਬਲ ਮੇਂ ਹੈ ਸਮਾਚਾਰ
ਮੈਂ ਹੂੰ ਨਿਰਬਲ, ਵੋਹ ਬਲਵਾਨ, ਬਾਲਕੋਂ ਪਰ ਦਯਾਵਾਨ।
ਕੋਰਸ: ਪਿਆਰ ਕਰਤਾ ਮੁਝ ਸੇ (3), ਯੇਹ ਬਾਈਬਲ ਬਤਲਾਤੀ।
2. ਯਿਸੂ ਮੁਝ ਸੇ ਕਰਤਾ ਪਿਆਰ, ਮਰ ਕਰ ਖੋਲਾ ਸਵਰਗ ਕਾ ਦਵਾਰ,
ਮੇਰੇ ਪਾਪੋਂ ਕੋ ਮਿਟਾ, ਮੁਝੇ ਗ੍ਰਹਣ ਕਰੇਗਾ।
3. ਯਿਸੂ ਮੁਝ ਸੇ ਕਰਤਾ ਪਿਆਰ, ਹੂੰ ਯਦੀ ਕਮਜ਼ੋਰ ਲਾਚਾਰ,
ਸਵਰਗ ਸੇ ਦੇਖਾ ਕਰਤਾ ਹੈ, ਮੇਰੀ ਸੁਧੀ ਲੇਤਾ ਹੈ।
4. ਯਿਸੂ ਮੁਝ ਸੇ ਕਰਤਾ ਪਿਆਰ, ਰੇਹਤਾ ਸੰਗ ਜਬ ਤੱਕ ਸੰਸਾਰ,
ਜੋ ਮੈਂ ਰਖੂੰ ਉਸ ਕੀ ਆਸ, ਸਵਰਗ ਮੇਂ ਲੇਗਾ ਅਪਨੇ ਪਾਸ॥