ਇੱਕ ਸਮਾਂ ਸੀ ਕਿ ਸੰਸਾਰ ਵਿੱਚ ਕੁਝ ਵੀ ਨਹੀਂ ਸੀ, ਕੋਈ ਮੱਛੀ ਨਹੀਂ ਸੀ, ਅਕਾਸ਼ ਵਿੱਚ ਕੋਈ ਤਾਰਾ ਨਹੀਂ ਸੀ, ਕੋਈ ਸਾਗਰ ਨਹੀਂ ਸੀ ਅਤੇ ਸੋਹਣੇ ਬਾਗ਼ ਵੀ ਨਹੀਂ ਸਨ। ਹਰ ਪਾਸੇ ਖਾਲੀ ਥਾਂ ਅਤੇ ਹਨੇਰਾ ਸੀ, ਪਰ ਪਰਮੇਸ਼ਵਰ ਜਰੂਰ ਸੀ। ਪਰਮੇਸ਼ਵਰ ਦਾ ਇੱਕ ਅਨੋਖਾ ਮਨਸੂਬਾ ਸੀ। ਉਹ ਨੇ ਇੱਕ ਸੋਹਣੇ ਸੰਸਾਰ ਨੂੰ ਬਣਾਉਣ ਲਈ ਸੋਚਿਆ ਅਤੇ ਇਹ ਸੋਚ ਝੱਟ ਅਸਲੀਅਤ ਵਿੱਚ ਬਦਲ ਦਿੱਤੀ। ਉਸ ਨੇ ਕੁਝ ਵੀ ਨਹੀਂ ਵਿਚੋਂ ਸਭ ਕੁਝ ਬਣਾ ਦਿੱਤਾ। ਜਦ ਵੀ ਪਰਮੇਸ਼ਵਰ ਨੇ ਕੁਝ ਬਣਾਇਆ ਤਾਂ ਉਸ ਨੇ ਇੰਝ ਕਿਹਾ, ‘ਇਦਾਂ ਹੋ ਜਾਵੇ’ ਅਤੇ ਉਵੇਂ ਹੀ ਹੋ ਗਿਆ ਜਿਵੇਂ ਉਸ ਨੇ ਆਖਿਆ ਸੀ।
21 ਮਾਰਚ 2019 in ਯਿਸੂ ਨੇ 5 minutes
ਕੀ ਤੁਸੀਂ ਜਾਣਦੇ ਹੋ ਕਿ ਕੋਈ ਹੈ ਜੋ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੈ? ਯਿਸੂ, ਪਰਮੇਸ਼ਵਰ ਦਾ ਪੁੱਤਰ ਤੁਸੀਂ ਜੋ ਕੁਝ ਕੀਤਾ ਹੈ, ਸਭ ਜਾਣਦਾ ਹੈ। ਉਹ ਨੇ ਇਹ ਸੰਸਾਰ ਨੂੰ ਅਤੇ ਇਸ ਵਿੱਚ ਵਿਚਰਦੀ ਹਰ ਸ਼ੈਅ ਨੂੰ ਸਿਰਜਿਆ ਹੈ। ਉਹ ਭੂਤਕਾਲ, ਵਰਤਮਾਨ ਕਾਲ ਅਤੇ ਭਵਿੱਖ ਸਭ ਜਾਣਦਾ ਹੈ। ਉਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਨੂੰ ਪਾਪ ਤੋਂ ਬਚਾਉਣ ਲਈ ਇਸ ਸੰਸਾਰ ਵਿੱਚ ਆਇਆ। ਤੁਹਾਨੂੰ ਖੁਸ਼ੀ ਦੇਣ ਲਈ ਉਸ ਦੇ ਕੋਲ ਤੁਹਾਡੀ ਜ਼ਿੰਦਗੀ ਲਈ ਇੱਕ ਯੋਜਨਾ ਹੈ। “ਜਾਹ, ਆਪਣੇ ਪਤੀ ਨੂੰ ਐਥੇ ਸੱਦ ਲਿਆ” ਯਿਸੂ ਨੇ ਕਿਹਾ। “ਮੇਰਾ ਤਾਂ ਪਤੀ ਹੈ ਨਹੀਂ” ਇਸਤਰੀ ਨੇ ਉੱਤਰ ਦਿੱਤਾ।
ਯਿਸੂ ਤੁਹਾਡਾ ਮਿੱਤਰ ਮੇਰਾ ਇੱਕ ਮਿੱਤਰ ਹੈ। ਉਹ ਮੇਰਾ ਹੁਣ ਤੱਕ ਦਾ ਸਭ ਤੋਂ ਵਧੀਆ ਮਿੱਤਰ ਹੈ। ਉਹ ਐਨਾ ਦਿਆਲੂ ਅਤੇ ਸੱਚਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਉਸ ਨੂੰ ਜਾਣੋ। ਉਸ ਦਾ ਨਾਮ ਯਿਸੂ ਹੈ। ਵਧੀਆ ਗੱਲ ਤਾਂ ਇਹ ਹੈ ਕਿ ਉਹ ਤੁਹਾਡੇ ਮਿੱਤਰ ਬਣਨਾ ਚਾਹੁੰਦਾ ਹੈ। ਯਿਸੂ ਇਸ ਧਰਤੀ ਉਤੇ ਨਿੱਕੇ ਸ਼ਿਸ਼ੂ ਦੇ ਰੂਪ ਵਿੱਚ ਆਇਆ। ਇਸ ਧਰਤੀ ਉਤੇ ਮਰੀਅਮ ਅਤੇ ਯੂਸਫ਼ ਉਸਦੇ ਮਾਤਾ-ਪਿਤਾ ਸਨ। ਉਸ ਦਾ ਜਨਮ ਇੱਕ ਗਉਸ਼ਾਲਾ ਵਿੱਚ ਹੋਇਆ ਅਤੇ ਉਸ ਨੂੰ ਚਰਨੀ ਵਿੱਚ ਰੱਖਿਆ ਗਿਆ।