ਇਸ ਵੇਲੇ ਤੁਸੀਂ ਜੀਉਂਦੇ ਹੋ, ਤੁਸੀਂ ਸਾਹ ਲੈ ਰਹੇ ਹੋ, ਤੁਸੀਂ ਚਲ ਫਿਰ ਰਹੇ ਹੋ ਜਾਂ ਕੋਈ ਕੰਮ ਕਰ ਰਹੇ ਹੋ, ਹੋ ਸਕਦਾ ਹੈ ਤੁਸੀਂ ਸੁੱਖ-ਅਰਾਮ ਦੀ ਜ਼ਿੰਦਗੀ ਬਿਤਾ ਰਹੇ ਹੋ ਜਾਂ ਦੁਖਾਂ ਦੇ ਦਿਨ ਬਿਤਾ ਰਹੇ ਹੋ। ਸੂਰਜ ਚੜਦਾ ਹੈ ਤੇ ਡੁੱਬ ਜਾਂਦਾ ਹੈ। ਕਿਤੇ ਕੋਈ ਬੱਚਾ ਜਨਮ ਲੈ ਰਿਹਾ ਹੈ ਅਤੇ ਕਿਤੇ ਕੋਈ ਮਰ ਰਿਹਾ ਹੈ।
ਇਹ ਸਾਰੀ ਜ਼ਿੰਦਗੀ ਬਸ ਇੱਕ
ਅਧੂਰਾ ਇੰਤਜ਼ਾਮ ਹੈ
ਪਰ
ਮੌਤ ਪਿੱਛੋਂ ਤੁਸੀਂ ਕਿੱਥੇ ਜਾਓਗੇ???
ਬੇਸ਼ਕ ਤੁਸੀਂ ਧਾਰਮਿਕ ਹੋ ਜਾਂ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ। ਫਿਰ ਵੀ ਇਸ ਵੱਡੇ ਸਵਾਲ ਦਾ ਜਵਾਬ ਲੱਭਣਾ ਹੋਵੇਗਾ, ਕਿਉਂਕਿ ਇੱਕ ਸੰਖੇਪ ਪ੍ਰਿਥਵੀ ਜੀਵਨ ਦੇ ਬਾਅਦ “ਮਨੁੱਖ ਆਪਣੇ ਸਦੀਪਕ ਦੇ ਟਿਕਾਣੇ ਨੂੰ ਤੁਰ ਜਾਂਦਾ ਹੈ...।” (ਉਪਦੇਸ਼ਕ 12:5)
ਪਰ ਕਿੱਥੇ?
ਕਬਰਸਤਾਨ, ਜਿੱਥੇ ਤੁਹਾਨੂੰ ਦਫ਼ਨਾਇਆ ਜਾਵੇਗਾ, ਤੁਹਾਡੀ ਆਤਮਾ ਨੂੰ ਦਫ਼ਨਾ ਨਹੀਂ ਸਕਦਾ। ਬੇਸ਼ਕ ਤੁਹਾਨੂੰ ਚਿਤਾ ਵਿੱਚ ਜਲਾਇਆ ਜਾਵੇ ਤਾਂ ਵੀ ਦਾਹ ਸੰਸਕਾਰ ਤੁਹਾਡੀ ਆਤਮਾ ਨੂੰ ਖ਼ਤਮ ਨਹੀਂ ਕਰ ਸਕਦਾ, ਜਾਂ ਤੁਸੀਂ ਸਮੁੰਦਰ ਵਿੱਚ ਡੁੱਬ ਗਏ ਤਦ ਵੀ ਤੁਹਾਡੀ ਆਤਮਾ ਨਹੀਂ ਡੁੱਬ ਸਕਦੀ।
ਤੁਹਾਡੀ ਆਤਮਾ ਕਦੇ ਨਹੀਂ ਮਰੇਗੀ!
ਸਵਰਗ ਅਤੇ ਧਰਤੀ ਦੇ ਪਰਮੇਸ਼ਵਰ ਨੇ ਆਖਿਆ,
“ਸਭ ਰੂਹਾਂ ਮੇਰੀਆਂ ਹਨ”
ਹਰ ਵਿਅਕਤੀ ਨੇ ਇੱਕ ਹੀ ਵਾਰ ਮਰਨਾ ਹੁੰਦਾ ਹੈ। ਮੌਤ ਤੋਂ ਬਾਅਦ ਤੁਹਾਡੀ ਆਤਮਾ ‘ਜੋ ਅਸਲ ਵਿੱਚ ਤੁਸੀਂ ਹੋ’ ਦਾ ਸਾਹਮਣਾ ਉਨ੍ਹਾਂ ਚੰਗੇ ਅਤੇ ਮਾੜੇ ਕਾਰਜਾਂ ਨਾਲ ਹੋਵੇਗਾ ਜੋ ਤੁਸੀਂ ਜੀਉਂਦੇ ਜੀਅ ਕੀਤੇ ਹਨ। (ਹਵਾਲਾ ਇਬਰਾਨੀਆਂ 9:27)
ਭਾਵੇਂ ਤੁਸੀਂ ਸੱਚੇ ਮਨ ਨਾਲ ਪਾਠ ਪੂਜਾ ਕਰੋ,
ਭਾਵੇਂ ਤੁਹਾਨੂੰ ਤੁਹਾਡੇ ਬੁਰੇ ਕਰਮਾਂ ਤੇ ਪਛਤਾਵਾ ਹੋਵੇ,
ਭਾਵੇਂ ਤੁਸੀਂ ਜੋ ਚੋਰੀ ਕੀਤਾ ਸੀ ਉਸ ਨੂੰ ਵਾਪਸ ਵੀ ਕਰ ਦਵੋ।
ਯਕੀਨਨ ਇਹ ਲੋੜੀਂਦੇ ਹਨ-
ਪਰ
ਤੁਸੀਂ ਆਪਣੇ ਪਾਪ ਆਪ ਨਹੀਂ ਬਖ਼ਸ਼ ਸਕਦੇ।
ਸਵਰਗ ਦਾ ਪਰਮੇਸ਼ਵਰ, ਸਾਰੀ ਧਰਤੀ ਦਾ ਧਰਮੀ ਨਿਆਂਕਾਰ ਤੁਹਾਡੇ ਸਾਰੇ ਪਾਪਾਂ ਅਤੇ ਜੀਵਨ ਨੂੰ ਜਾਣਦਾ ਹੈ, ਉਸ ਕੋਲੋ ਕੁਝ ਵੀ ਲੁਕਿਆ ਨਹੀਂ। ਤੁਸੀਂ ਪਾਪਾਂ ਦੀ ਗਠੜੀ ਨਾਲ ਲੈ ਕੇ ਭਵਿੱਖ ਦੇ ਸੰਸਾਰ ਦੇ ਅਨੰਦ ਅਤੇ ਮਹਿਮਾ ਵਿੱਚ ਕਦੇ ਪ੍ਰਵੇਸ਼ ਨਹੀਂ ਕਰ ਸਕਦੇ।
ਪਰ ਇਹ ਸਵਰਗ ਦਾ ਪਰਮੇਸ਼ਵਰ ਪਿਆਰ ਦਾ ਪਰਮੇਸ਼ਵਰ ਹੈ। ਉਸ ਨੇ ਤੁਹਾਡੇ ਜੀਵਨ ਅਤੇ ਤੁਹਾਡੀ ਆਤਮਾ ਨੂੰ ਬਚਾਉਣ ਦਾ ਰਾਹ ਬਣਾਇਆ ਹੋਇਆ ਹੈ। ਤੁਹਾਨੂੰ ਸਦੀਪਕ ਸਜ਼ਾ ਅਤੇ ਨਰਕ ਵਿੱਚ ਪਏ ਰਹਿਣ ਦੀ ਲੋੜ ਨਹੀਂ। ਪਰਮੇਸ਼ਵਰ ਨੇ ਆਪਣੇ ਪੁੱਤਰ ਯਿਸੂ ਨੂੰ ਇਸ ਸੰਸਾਰ ਵਿੱਚ ਘੱਲਿਆ ਤਾਂ ਜੋ ਉਹ ਤੁਹਾਡੀ ਆਤਮਾ ਨੂੰ ਬਚਾ ਸਕੇ। ਯਿਸੂ ਨੇ ਤੁਹਾਡੇ ਸਾਰੇ ਪਾਪ ਆਪਣੇ ਉੱਤੇ ਲੈ ਲਏ, ਜਦੋਂ ਉਹ ਨੇ ਕਲਵਰੀ ਦੀ ਸਲੀਬ ਉੱਤੇ ਦੁੱਖ ਭੋਗਿਆ ਅਤੇ ਮਰ ਗਿਆ। ਪਰਮੇਸ਼ਵਰ ਨੇ ਤੁਹਾਡੇ ਪਾਪਾਂ ਲਈ ਸਵਰਗ ਦੀ ਸਭ ਤੋਂ ਅਨਮੋਲ ਕੁਰਬਾਨੀ ਦੇ ਦਿੱਤੀ।
“ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ।” (ਪੜ੍ਹੋ ਯਸਾਯਾਹ 53:5) ਭਵਿੱਖਬਾਣੀ ਦੇ ਇਹ ਸ਼ਬਦ ਯਿਸੂ ਦੇ ਇਸ ਧਰਤੀ ਉੱਤੇ ਆਉਣ ਤੋਂ ਬਹੁਤ ਪਹਿਲਾਂ ਕਹੇ ਗਏ ਸਨ।
ਕੀ ਤੁਸੀਂ ਵਿਸ਼ਵਾਸ ਕਰੋਗੇ ਕਿ ਯਿਸੂ ਤੁਹਾਨੂੰ ਪਿਆਰ ਕਰਦਾ ਹੈ? ਕੀ ਤੁਸੀਂ ਪ੍ਰਾਰਥਨਾ ਕਰੋਗੇ ਅਤੇ ਆਪਣੇ ਪਾਪਾਂ ਨੂੰ ਯਿਸੂ ਅੱਗੇ ਮੰਨੋਗੇ? ਕੀ ਤੁਸੀਂ ਤੌਬਾ ਕਰਕੇ ਯਿਸੂ ਤੇ ਵਿਸ਼ਵਾਸ ਕਰੋਗੇ ਜੋ ਜ਼ਿੰਦਾ ਪਰਮੇਸ਼ਵਰ ਦਾ ਪੁੱਤਰ ਹੈ? ਜਦ ਤੁਸੀਂ ਆਪਣਾ ਆਪ ਅਤੇ ਜੋ ਕੁਝ ਤੁਹਾਡਾ ਹੈ, ਯਿਸੂ ਨੂੰ ਸਮਰਪਿਤ ਕਰ ਦਿੰਦੇ ਹੋ ਤਾਂ ਉਹ ਤੁਹਾਨੂੰ ਸ਼ਾਂਤੀ ਅਤੇ ਮੌਤ ਪਿੱਛੋਂ ਮਹਿਮਾਮਈ ਜੀਵਨ ਬਖ਼ਸ਼ੇਗਾ। ਕੇਵਲ ਤਦ ਹੀ ਤੁਸੀਂ ਆਪਣੀ ਆਤਮਾ ਲਈ ਮਹਾਨ ਅਨੰਦ ਅਤੇ ਅਰਾਮ ਦੇ ਸਦੀਪਕ ਘਰ ਦਾ ਭਰੋਸਾ ਰੱਖ ਸਕਦੇ ਹੋ।
ਪਰ ਜਿਹੜੇ ਲੋਕ ਯਿਸੂ ਦੇ ਛੁਟਕਾਰਾ ਦੇਣ ਵਾਲੇ ਪਿਆਰ ਨੂੰ ਠੁਕਰਾ ਦਿੰਦੇ ਹਨ, ਉਨ੍ਹਾਂ ਲਈ ਨਰਕ ਦੀ ਕਦੇ ਨਾ ਬੁਝਣ ਵਾਲੀ ਅੱਗ ਉਡੀਕ ਕਰ ਰਹੀ ਹੈ। ਮੌਤ ਪਿੱਛੋਂ ਕੋਈ ਤੌਬਾ ਅਤੇ ਮੁਕਤੀ ਨਹੀਂ।
“ਤਦ ਜਿਹੜੇ ਖੱਬੇ ਪਾਸੇ ਹੋਣ ਉਨ੍ਹਾਂ ਨੂੰ ਵੀ ਉਹ ਕਹੇਗਾ, ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ” (ਪੜ੍ਹੋ: ਮੱਤੀ 24:41) “ਇਸ ਨਿਕੰਮੇ ਚਾਕਰ ਨੂੰ ਬਾਹਰ ਦੇ ਅੰਧਘੋਰ ਵਿੱਚ ਕੱਢ ਦਿਓ। ਓਥੇ ਹੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।” (ਪੜ੍ਹੋ, ਮੱਤੀ 25:30)
ਪਰਮੇਸ਼ਵਰ, ਪਵਿੱਤਰ ਬਾਇਬਲ ਵਿੱਚ ਇਹ ਚੇਤਾਵਨੀ ਦਿੰਦਾ ਹੈ ਕਿ ਧਰਤੀ ਉੱਤੇ ਪਰਮੇਸ਼ਵਰ ਦੇ ਨਿਆਂ ਦਾ ਦਿਨ ਜਰੂਰ ਆਵੇਗਾ। ਇਨ੍ਹਾਂ ਪਵਿੱਤਰ ਲਿਖਤਾਂ ਵਿੱਚ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਨਿਆਂ ਦੇ ਉਸ ਮਹੱਤਵਪੂਰਣ ਦਿਨ ਤੋਂ ਪਹਿਲਾਂ ਸਾਫ਼ ਅਤੇ ਸਪਸ਼ਟ ਸੰਕੇਤ ਹੋਣਗੇ।
ਉਸਦੇ ਆਉਣ ਤੋਂ ਪਹਿਲਾਂ ਜੰਗਾਂ ਅਤੇ ਜੰਗਾਂ ਦੀਆਂ ਅਫਵਾਹਾਂ, ਰਾਸ਼ਟਰਾਂ ਦੀ ਦੁਬਿਧਾ ਅਤੇ ਮੁਸ਼ਕਲਾਂ ਹੋਣਗੀਆਂ। ਦੇਸ਼ ਇਕ-ਦੂਜੇ ਨਾਲ ਲੜ ਰਹੇ ਹੋਣਗੇ ਅਤੇ ਉਨ੍ਹਾਂ ਦੇ ਰਵੱਈਏ ਅਤੇ ਵਿਚਾਰਾਂ ਦੇ ਵਿਵਹਾਰ ਦਾ ਕੋਈ ਤੋੜ ਨਹੀਂ ਲੱਭੇਗਾ। ਵੱਖ-ਵੱਖ ਥਾਂਵਾਂ ਤੇ ਭੁਚਾਲ ਅਤੇ ਮਰੀਆਂ ਪੈਣਗੀਆਂ। ਬਾਈਬਲ ਸਾਨੂੰ ਦੱਸਦੀ ਹੈ ਕਿ ਬੁਰੇ ਲੋਕ ਜ਼ਿਆਦਾ ਬਦਤਰ ਅਤੇ ਬਦਤਰ ਹੋਣਗੇ। ਉਸੇ ਵੇਲੇ ਲੋਕ ਚੇਤਾਵਨੀ ਵੱਲ ਧਿਆਨ ਨਹੀਂ ਦੇਣਗੇ ਪਰ ਪਰਮੇਸ਼ਵਰ ਦੇ ਪ੍ਰੇਮੀ ਹੋਣ ਨਾਲੋਂ ਜ਼ਿਆਦਾ ਵਿਲਾਸ ਦੇ ਪ੍ਰੇਮੀ ਹੋਣਗੇ। ਕੀ ਤੁਸੀਂ ਇਹਨਾਂ ਭਵਿੱਖਬਾਣੀਆਂ ਨੂੰ ਪੂਰਾ ਜਾਂ ਸੱਚ ਹੁੰਦਾ ਨਹੀਂ ਦੇਖ ਰਹੇ? ਪੜ੍ਹੋ ਮੱਤੀ 24:6,7,12 ਅਤੇ 2 ਤਿਮੋਥਿਉਸ 3:4
ਯਾਦ ਰੱਖੋ ਕਿ ਉਸ ਮਹਾਨ ਅਤੇ ਸੱਚੇ ਜੱਜ ਦੇ ਸਾਹਮਣੇ ਸਾਡੀ ਅਮੀਰੀ - ਗਰੀਬੀ ਜਾਂ ਅਗਿਆਨਤਾ, ਰੰਗ-ਰੂਪ, ਜਾਤ-ਪਾਤ ਜਾਂ ਅਸੀਂ ਕਿਹੜੇ ਦੇਸ਼ ਦੇ ਵਾਸੀ ਹਾਂ - ਦਾ ਕੋਈ ਅਸਰ ਨਹੀਂ ਹੋਵੇਗਾ। ਇੱਕ ਦਿਨ ਅਸੀਂ ਉਸ ਸ਼੍ਰਿਸ਼ਟੀ ਦੇ ਸਾਜਣ ਵਾਲੇ ਪਰਮੇਸ਼ਵਰ ਦੇ ਸਾਹਮਣੇ ਖੜੇ ਹੋਵਾਂਗੇ। ਪੜ੍ਹੋ ਮੱਤੀ 25:32,33
ਅਨਾਦੀ ਅਨੰਤਤਾ ਵਿੱਚ ਅੱਗੇ ਕੋਈ ਘੜੀ ਨਹੀਂ ਹੋਵੇਗੀ, ਕੋਈ ਸਾਲਾਨਾ ਕੈਲੰਡਰ ਨਹੀਂ, ਅਤੇ ਸਦੀਆਂ ਦੀ ਕੋਈ ਗਿਣਤੀ ਨਹੀਂ ਹੋਵੇਗੀ। ਜਿੱਥੇ ਇੱਕ ਪਾਸੇ ਪਾਪੀ ਅਤੇ ਅਧਰਮੀ ਦੇ ਤਸੀਹੇ ਦੇ ਧੂੰਏਂ ਹਮੇਸ਼ਾ ਲਈ ਚੜ੍ਹਨਗੇ – ਉੱਥੇ, ਉਸੇ ਸਮੇਂ ਦੂਜੇ ਪਾਸੇ ਛੁਟਕਾਰਾ ਪ੍ਰਾਪਤ ਲੋਕਾਂ ਦੇ ਅਨੰਦ, ਗਾਣੇ, ਖੁਸ਼ੀ ਅਤੇ ਆਰਾਮ ਦਾ ਕਦੇ ਅੰਤ ਨਹੀਂ ਹੋਵੇਗਾ। ਹੁਣੇ ਫੈਸਲਾ ਕਰੋ! ਛੇਤੀ ਹੀ ਬਹੁਤ ਦੇਰ ਹੋ ਸਕਦੀ ਹੈ। "ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ” (ਪੜ੍ਹੋ 2 ਕੁਰਿੰਥੀਆਂ 6:2; ਮੱਤੀ 11:28-30)